ਅੱਜ-ਨਾਮਾ

ਆਇਆ ਕੋਰਟ ਦਾ ਸਾਫ ਸੰਦੇਸ਼ ਬੇਸ਼ੱਕ,

ਰੱਫੜ ਦਿੱਲੀ ਦਾ ਹੋਇਆ ਨਾ ਹੱਲ ਬੇਲੀ।

        ਕਹਿਣਾ ਫੇਰ ਨਹੀਂ ਮੰਨਿਆ ਅਫਸਰਾਂ ਨੇ,

        ਉਨ੍ਹਾਂ ਕੱਢ ਲਈ ਨਵੀਂ ਕੋਈ ਗੱਲ ਬੇਲੀ।

ਕਹਿੰਦੇ ਕੇਂਦਰ ਦੇ ਅਸੀਂ ਹਾਂ ਕਰਮਚਾਰੀ,

ਸਕੀਏ ਗੁੱਸਾ ਨਹੀਂ ਓਸ ਦਾ ਝੱਲ ਬੇਲੀ।

        ਹੋਇਆ ਕੇਂਦਰ ਨਾਰਾਜ਼ ਤਾਂ ਕੱਲ੍ਹ ਨੂੰ ਹੀ,

        ਦਿੱਲੀਓਂ ਬਾਹਰ ਨੂੰ ਦੇਊਗਾ ਘੱਲ ਬੇਲੀ।

                ਸ਼ਹਿਰ ਦਿੱਲੀ ਹੈ ਮੁਲਕ ਦੀ ਰਾਜਧਾਨੀ,

                ਛੱਡੀ ਜਾਂਦੀ ਨਹੀਂ ਏਸ ਦੀ ਖਿੱਚ ਬੇਲੀ।

                ਕੇਜਰੀਵਾਲ ਨਹੀਂ ਕੱਖ ਵਿਗਾੜ ਸਕਦਾ,

                ਕੇਂਦਰ ਰੱਖ ਸਕਦਾ ਦਿੱਲੀ ਵਿੱਚ ਬੇਲੀ।

                                        -ਤੀਸ ਮਾਰ ਖਾਂ