ਅੱਜ-ਨਾਮਾ

ਛੱਡਿਆ ਸਾਥ ਮਹਿਬੂਬਾ ਦਾ ਭਾਜਪਾ ਨੇ,

ਉਸ ਦੀ ਗਈ ਹੈ ਟੁੱਟ ਸਰਕਾਰ ਮੀਆਂ।

        ਛੱਡਣਾ ਪਿਆ ਹਕੂਮਤੀ ਤਖਤ ਉਹਨੂੰ,

        ਬੀਬੀ ਹੋਈ ਸੀ ਸੜਕ ਸਵਾਰ ਮੀਆਂ।

ਕਾਂਗਰਸ ਵਾਲਿਆਂ ਨੂੰ ਛੇਤੀ ਫੋਨ ਕੀਤਾ,

ਕਰ ਲਓ ਸਾਂਝ ਦੇ ਲਈ ਵਿਚਾਰ ਮੀਆਂ।

        ਸੱਤਾ ਮਾਨਣ ਦੀ ਜ਼ਰਾ ਸੀ ਝਾਕ ਹੋਈ,

        ਹੋਏ ਉਹ ਵੀ ਨੇ ਝੱਟ ਤਿਆਰ ਮੀਆਂ।

                ਮੰਦੇ-ਚੰਗੇ ਉਹ ਭੁੱਲ ਗਏ ਬੋਲ ਸਾਰੇ,

                ਤੁਰੇ ਦਿੱਲੀਓਂ ਬੈਠਕਾਂ ਲਾਉਣ ਮੀਆਂ।

                ਕੀਤੀ-ਕੱਤਰੀ ਜਿੰਨੀ ਵੀ ਭਾਜਪਾ ਦੀ,

                ਲੱਗੇ ਝੋਲੀ ਦੇ ਵਿੱਚ ਪਵਾਉਣ ਮੀਆਂ।

                                        -ਤੀਸ ਮਾਰ ਖਾਂ