ਅੱਜ-ਨਾਮਾ

ਹੋ ਗਈ ਹਾਕੀ ਦੀ ਹਾਰ ਫਿਰ ਕੀ ਹੋਇਆ,

ਲਾਇਆ ਜ਼ੋਰ ਨਹੀਂ ਕਾਕਿਆਂ ਘੱਟ ਮੀਆਂ।

        ਲੀਗ ਮੈਚਾਂ ਦੇ ਵਕਤ ਕੋਈ ਭੇੜ ਭਿੜਿਆ,

        ਕੱਢਦੀ ਟੀਮ ਇਹ ਗਈ ਸੀ ਵੱਟ ਮੀਆਂ।

ਦਾਅਵੇਦਾਰ ਕਈ ਮੁਲਕ ਸਨ ਗਿਣੇ ਜਾਂਦੇ,

ਗਈ ਇਹ ਸਾਰਿਆਂ ਨੂੰ ਟੀਮ ਕੱਟ ਮੀਆਂ।

        ਫਾਈਨਲ ਵਿੱਚ ਵੀ ਏਦਾਂ ਦਾ ਭੇੜ ਕੀਤਾ,

        ਸਾਵੀਂ ਟੱਕਰ ਦੀ ਸ਼ੋਭਾ ਲਈ ਖੱਟ ਮੀਆਂ।

                ਜਿੱਥੇ ਆਣ ਕੇ ਆਖਰ ਫਿਰ ਮਾਰ ਖਾਧੀ,

                ਓਥੇ ਚਾਨਸ ਦੀ ਬਹੁਤ ਸੀ ਬਾਤ ਮੀਆਂ।

                ਟਾਸ ਕਰਨ ਦੇ ਵਾਂਗ ਜਦ ਖੇਡ ਹੋ ਗਈ,

                ਝੋਲੀ ਆਣ ਪਈ ਓਦੋਂ ਸੀ ਮਾਤ ਮੀਆਂ।

                                        -ਤੀਸ ਮਾਰ ਖਾਂ