ਅੱਜ-ਨਾਮਾ

ਪੁਲਸ ਵਾਲਿਆਂ ਨੂੰ ਵਲਗਣ ਪੈਣ ਲੱਗੀ,

ਲੱਗੀ ਜਾਂਦੇ ਨੇ ਸਖਤ ਇਲਜ਼ਾਮ ਮੀਆਂ।

        ਸੁਬਹਾ ਕਿਸੇ ਦੀ ਵੀਡੀਓ ਜ਼ਾਹਰ ਹੁੰਦੀ,

        ਹੁੰਦੀ ਕਿਸੇ ਦੀ ਪਈ ਜਦ ਸ਼ਾਮ ਮੀਆਂ।

ਦੋਸ਼ ਨਸ਼ੇ ਦਾ ਕਿਸ `ਤੇ ਜਾਏ ਲਾਇਆ,

ਵੱਢੀਖੋਰੀ ਲਈ ਕੋਈ ਬਦਨਾਮ ਮੀਆਂ।

        ਕੋਈ ਸਾਰੇ ਵਿਵਾਦਾਂ ਦੇ ਵਿੱਚ ਫਸਿਆ,

        ਲੱਗਦੇ ਰਹਿੰਦੇ ਨੇ ਦੋਸ਼ ਤਮਾਮ ਮੀਆਂ।

                ਸਾੜ੍ਹਸਤੀ ਆ ਜਾਪਦੀ ਆਈ ਤਕੜੀ,

                ਨੀਂਦ ਜਾਪਦੀ ਗਈ ਆ ਉੱਡ ਮੀਆਂ।

                ਉਹ ਵੀ ਸ਼ੱਕ ਦੀ ਮਾਰ ਦੇ ਹੇਠ ਆਏ,

                ਕੱਲ੍ਹ ਤੀਕ ਜੋ ਸੁਣੇ ਸਨ ਗੁੱਡ ਮੀਆਂ।

                                        -ਤੀਸ ਮਾਰ ਖਾਂ