ਅੱਜ-ਨਾਮਾ

ਲੀਡਰ ਪਾਕਿ ਦਾ ਪੁੱਛੇ ਪਿਆ ਦੂਸਰੇ ਨੂੰ,

ਖਬਰ ਨਵੀਂ ਕੁਝ ਦੱਸ ਖਾਂ ਆਈ ਬੇਲੀ।

        ਕਿਸ ਦੀ ਚੋਣ `ਤੇ ਰੋਕ ਆ ਨਵੀਂ ਲਾਈ,

        ਕਿਸ ਦੀ ਅੱਜ ਗਈ ਰੋਕ ਹਟਾਈ ਬੇਲੀ।

ਕਿਸ ਦੀ ਚੋਣ ਵਿਖਾਵੇ ਦੀ ਰਹੀ ਬਾਕੀ,

ਔਖੀ ਹੋਈ ਆ ਕੀਹਦੀ ਲੜਾਈ ਬੇਲੀ।

        ਹਾਫਿਜ਼ ਬੈਠਿਆ ਜੜ੍ਹਾਂ ਦੇ ਵਿੱਚ ਕੀਹਦੇ,

        ਕੀਹਦੇ ਨਾਲ ਉਸ ਅੱਖ ਮਿਲਾਈ ਬੇਲੀ।

                ਕੀਹਨੂੰ ਰਕਮ ਵਿਦੇਸ਼ੋਂ ਹੈ ਆਈ ਸਿੱਧੀ,

                ਲੜਦੀ ਕਿਹੜੇ ਦੀ ਚੋਣ ਹੈ ਫੌਜ ਬੇਲੀ।

                ਕੀਹਨੂੰ ਦਿੱਤੀ ਜਰਨੈਲਾਂ ਨੇ ਆਣ ਥਾਪੀ,

                ਤਖਤ ਸਾਂਭਣ ਤੇ ਕਰਨ ਨੂੰ ਮੌਜ ਬੇਲੀ।

                                        -ਤੀਸ ਮਾਰ ਖਾਂ