ਅੱਜ-ਨਾਮਾ

ਆਖਿਆ ਐਵੇਂ ਭਗਵੰਤ ਨੂੰ ਕੱਲ੍ਹ ਬਿੱਟੂ,

ਕਾਂਗਰਸ ਵੱਲ ਦਾ ਕੱਟ ਤੂੰ ਮੋੜ ਭਾਈ।

        ਤੇਰੀ ਪਾਰਟੀ ਦਾ ਹੋ ਗਿਆ ਹਾਲ ਮੰਦਾ,

        ਵਕਤ ਰਹਿੰਦਿਆਂ ਏਸ ਨੂੰ ਛੋੜ ਭਾਈ।

ਅਗਲੇ ਸਾਲ ਨੂੰ ਪਵੇਗੀ ਕਦਰ ਨਾਹੀਂ,

ਦੱਸੇ ਖਬਰਾਂ ਦਾ ਪਿਆ ਨਿਚੋੜ ਭਾਈ।

        ਸਕਦਾਂ ਸਾਂਭ ਤਾਂ ਵੇਲਾ ਲੈ ਸਾਂਭ ਮਿੱਤਰ,

        ਸਕਦਾਂ ਜੋੜ ਫਿਰ ਤੰਦ ਤੂੰ ਜੋੜ ਭਾਈ।

                ਮਗਰੋਂ ਬਿੱਟੂ ਨੂੰ ਕੈਪਟਨ ਨੇ ਝਿੜਕ ਦਿੱਤਾ,

                ਕਿਸ ਦੇ ਕਿਹਾਂ ਤੂੰ ਲਿਆ ਉਹ ਸੱਦ ਭਾਈ।

                ਹਾਈ ਕਮਾਂਡ ਦਾ ਧੰਦਾ ਵੀ ਕਰਨ ਤੁਰਿਐਂ,

                ਪਹਿਲਾਂ ਵੇਖ ਲਈਦਾ ਆਪਣਾ ਕੱਦ ਭਾਈ।

                                        -ਤੀਸ ਮਾਰ ਖਾਂ