ਅੱਜ-ਨਾਮਾ

ਸਿਰਸੇ ਵੱਲ ਫਿਰ ਜਾਂਚ ਦੀ ਘੁੰਮੀ ਸੂਈ,

ਪ੍ਰੇਮੀ ਲੱਗੇ ਆ ਨੀਵੀਂਆਂ ਪਾਉਣ ਮੀਆਂ।

        ਆਉਂਦਾ ਵੇਖਦੇ ਜਦੋਂ ਕੋਈ ਪੁਲਸ ਵਾਲਾ,

        ਬਦਲਣ ਰਾਹ ਜਾਂ ਮੂੰਹ ਲੁਕਾਉਣ ਮੀਆਂ।

ਲੱਗ ਪਏ ਲੀਡਰਾਂ ਦੇ ਗੇੜੇ ਕਈ ਕੱਢਣ,

ਦਿੱਤੀ ਵੋਟ ਦੀ ਯਾਦ ਦਿਵਾਉਣ ਮੀਆਂ।

        ਅੱਗੋਂ ਲੀਡਰ ਵੀ ਵਕਤ ਸ਼ਨਾਸ ਬਾਹਲੇ,

        ਘਰੇ ਗਿਆਂ ਨਾ ਅੱਖ ਮਿਲਾਉਣ ਮੀਆਂ।

                ਜਿਹੜੇ ਬਾਬੇ ਤੋਂ ਆਖਰੀ ਆਸ ਇਹ ਸੀ,

                ਫਰਿਸ਼ਤਾ ਰੱਬ ਦਾ ਆਣ ਛੁਡਾਊ ਮੀਆਂ।

                ਉਹ ਵੀ ਔਂਸੀਆਂ ਜੇਲ੍ਹ ਵਿੱਚ ਬੈਠ ਪਾਵੇ,

                ਕਿਹੜਾ ਜੇਲ੍ਹ ਤੋਂ ਆਣ ਕਢਵਾਊ ਮੀਆਂ।

                                        -ਤੀਸ ਮਾਰ ਖਾਂ