ਅੱਜ-ਨਾਮਾ

ਇਹ ਵੀ ਦੇਸ਼ ਹੈ ਜਿੱਥੇ ਯਕੀਨ ਨਾਹੀਂ,

ਘਰ ਤੋਂ ਗਏ ਤਾਂ ਮੁੜਾਂਗੇ ਘਰ ਮੀਆਂ।

        ਜਿੱਥੇ ਚਾਹੇ ਕੋਈ ਕਿਸੇ ਨੂੰ ਘੇਰ ਲੈਂਦਾ,

        ਦੇਂਦਾ ਮਰਜ਼ੀ ਦਾ ਦੋਸ਼ ਹੈ ਧਰ ਮੀਆਂ।

ਮਿੱਤਰ ਦੋ ਆਸਾਮ ਵਿੱਚ ਸੈਰ ਕਰਦੇ,

ਬੱਚਾ-ਚੋਰਾਂ ਦਾ ਬੜਾ ਸੀ ਡਰ ਮੀਆਂ।

        ਫੜ ਕੇ ਦੋਵਾਂ ਨੂੰ ਲੋਕਾਂ ਨੇ ਕੁੱਟ ਦਿੱਤਾ,

        ਏਨਾ ਕੁੱਟਿਆ, ਗਏ ਉਹ ਮਰ ਮੀਆਂ।

                ਲੋਕਤੰਤਰ ਦਾ ਬਣ ਗਿਆ ਭੀੜਤੰਤਰ,

                ਭੀੜ ਪੁਲਸ ਅਦਾਲਤ ਜੱਲਾਦ ਮੀਆਂ।

                ਕਰਦੀ ਭੀੜ ਪਈ ਫੈਸਲੇ ਆਪ ਜਿੱਥੇ,

                ਹੋਊ ਦੇਸ਼ ਨਾ ਕਿੱਦਾਂ ਬਰਬਾਦ ਮੀਆਂ।

                                        -ਤੀਸ ਮਾਰ ਖਾਂ