ਅੱਜ-ਨਾਮਾ

ਜਨਰਲ ਬੈਠਾ ਦੁਬਈ ਵਿੱਚ ਪਾਕਿ ਵਾਲਾ,

ਮਗਰੋਂ ਹੋਈ ਆ ਮੁਲਕ ਵਿੱਚ ਹੱਦ ਬੇਲੀ।

        ਤਿੰਨੀਂ ਥਾਂਈ ਸੀ ਚੱਲ ਰਿਹਾ ਕੇਸ ਉਹਦਾ,

        ਹਰ ਕੋਈ ਰਹੀ ਅਦਾਲਤ ਸੀ ਸੱਦ ਬੇਲੀ।

ਸਾਰੇ ਹੀ ਕੇਸ ਸੀ ਸੁਣੀਂਦੇ ਬਹੁਤ ਤਕੜੇ,

ਕੋਈ ਨਾ ਦੂਸਰੀ ਤੋਂ ਹਲਕੀ ਮੱਦ ਬੇਲੀ।

        ਖਿਝੇ ਜੱਜਾਂ ਨੇ ਆਖਰ ਸੀ ਹੁਕਮ ਕੀਤਾ,

        ਉਹਨੂੰ ਦੱਸਣ ਲਈ ਓਸ ਦਾ ਕੱਦ ਬੇਲੀ।

                ਪਾਸਪੋਰਟ ਹੈ ਕੀਤਾ ਗਿਆ ਰੱਦ ਉਸ ਦਾ,

                ਜਗ੍ਹਾ ਕਿਸੇ ਵੀ ਕਿਸ ਤਰ੍ਹਾਂ ਜਾਊਗਾ ਉਹ।

                ਮੰਗਣੀ ਪਊਗੀ ਕਿਸੇ ਤੋਂ ਸ਼ਰਣ ਉਸ ਨੂੰ,

                ਜਾਂ ਫਿਰ ਚੀਕਦਾ ਦੇਸ਼ ਨੂੰ ਆਊਗਾ ਉਹ।

                                        -ਤੀਸ ਮਾਰ ਖਾਂ