ਅੱਜ-ਨਾਮਾ

ਕਿਹਾ ਅੱਜ ਹੈ ਭਾਈ ਸੁਖਬੀਰ ਸੋਂਹ ਨੇ,

ਅਕਾਲੀ-ਭਾਜਪਾ ਦਾ ਪੱਕਾ ਜੁੱਟ ਹੈ ਜੀ।

        ਟੁੱਟ ਗਿਆ ਹੋਰ ਜੇ ਕੋਈ ਤਾਂ ਟੁੱਟ ਜਾਵੇ,

        ਸਕਦੀ ਸਾਂਝ ਨਹੀਂ ਆਪਣੀ ਟੁੱਟ ਹੈ ਜੀ।

ਵੀਣੀ ਅਸਾਂ ਦੀ ਇਹ ਨਹੀਂ ਛੱਡ ਸਕਦੇ,

ਛੱਡਣਾ ਉਨ੍ਹਾਂ ਦਾ ਅਸੀਂ ਨਾ ਗੁੱਟ ਹੈ ਜੀ।

        ਬਣਦੇ ਫਿਰਨ ਕਈ ਮੋਰਚੇ, ਬਣਨ ਦੇਵੋ,

        ਸਕਦੀ ਭੀੜ ਨਹੀਂ ਫੌਜਾਂ ਨੂੰ ਕੁੱਟ ਹੈ ਜੀ।

                ਹਫਤੇ ਬੀਤੇ ਦੀ ਬਾਤ ਸੁਖਬੀਰ ਸੋਂਹ ਨੇ,

                ਕਿਹਾ ਸੀ ਚੋਣਾਂ ਇਕੱਲੇ ਹੀ ਲੜਾਂਗੇ ਜੀ।

                ਬਿਹਾਰ ਤੀਕਰ ਵੀ ਗੱਡਾਂਗੇ ਲੱਤ ਜਾ ਕੇ,

                ਹਰਿਆਣੇ ਵਿੱਚ ਵੀ ਜਾ ਕੇ ਅੜਾਂਗੇ ਜੀ।

                                        -ਤੀਸ ਮਾਰ ਖਾਂ