ਅੱਜ-ਨਾਮਾ

ਭੱਜਿਆ ਫਿਰਦਾ ਪ੍ਰਧਾਨ ਹੈ ਭਾਜਪਾ ਦਾ,

ਸਾਰੇ ਰਾਜਾਂ ਦੀ ਦੌੜ ਜਿਹੀ ਲਾਏ ਬੇਲੀ।

        ਪਹਿਲਾਂ ਰੱਖੀ ਦੁਰਕਾਰ ਸੀ ਸਿ਼ਵ ਸੈਨਾ,

        ਅੱਜ ਉਨ੍ਹਾਂ ਨੂੰ ਮਿਲਣ ਵੀ ਜਾਏ ਬੇਲੀ।

ਕਦੀ ਜਾਂਦਾ ਚੇਨੱਈ ਦਾ ਲਾਉਣ ਚੱਕਰ,

ਉੱਡਦਾ ਕਦੇ ਪੰਜਾਬ ਵੱਲ ਆਏ ਬੇਲੀ।

        ਮਦਦ ਮੰਗਣ ਦੇ ਲਈ ਚੌਟਾਲਿਆਂ ਦੀ,

        ਤਰਲਾ ਬਾਦਲਾਂ ਦੇ ਮੂਹਰੇ ਪਾਏ ਬੇਲੀ।

                ਉੱਪ-ਚੋਣਾਂ ਦੇ ਆਏ ਰਿਜ਼ਲਟ ਜਿਹੜੇ,

                ਭਾਜੜ ਉਨ੍ਹਾਂ ਦੀ ਜਾਏ ਲੁਕਾਈ ਨਾਹੀਂ।

                ਕਈ ਸੁਣੇ ਗਏ ਛੱਡਣ ਜੀ ਸਾਥ ਲੱਗੇ,

                ਨਵੀਂ ਨੇੜੇ ਕੋਈ ਪਾਰਟੀ ਆਈ ਨਾਹੀਂ।

                                        -ਤੀਸ ਮਾਰ ਖਾਂ