ਅੱਜ-ਨਾਮਾ

ਖਹਿੜਾ ਖਹਿਰੇ ਦਾ ਨਹੀਂ ਵਿਵਾਦ ਛੱਡਣ,

ਰੁਕਦਾ ਇੱਕ ਤੇ ਦੂਜਾ ਪਿਆ ਚੱਲ ਮੀਆਂ।

        ਬਾਹਰੋਂ ਹੋ ਰਹੀ ਹਮਲਾਵਰੀ ਘੱਟ ਦਿੱਸਦੀ,

        ਹੋ ਰਹੀ ਅੰਦਰ ਜਿਹੀ ਥੱਲ-ਪੁਥੱਲ ਮੀਆਂ।

ਥਾਂ-ਥਾਂ ਲੱਗੇ ਰਿਕਾਰਡਰ ਨੇ ਟੇਪ ਕਰਦੇ,

ਕਰਨੀ ਔਖੀ ਹੈ ਆਪਸ ਦੀ ਗੱਲ ਮੀਆਂ।

        ਸੋਸ਼ਲ ਮੀਡੀਆ ਨਾਲੇ ਸਰਗਰਮ ਵਾਹਵਾ,

        ਲਾਹੁੰਦਾ ਰਹਿੰਦਾ ਹੈ ਵਾਲ ਦੀ ਖੱਲ ਮੀਆਂ।

                ਅੰਦਰ-ਬਾਹਰ ਹੀ ਹੁੰਦਾ ਹੈ ਕੁੱਲ ਨਾਟਕ,

                ਉਲਝਣ ਵਿੱਚ ਆ ਪਾਰਟੀ ਆਪ ਮੀਆਂ।

                ਉਂਜ ਵੀ ਵੇਖਿਆਂ ਪਾਰਟੀ ਜਾਪਦੀ ਨਹੀਂ,

                ਲਗਦੀ ਜਿਵੇਂ ਹਰਿਆਣਵੀ ਖਾਪ ਮੀਆਂ।

                                        -ਤੀਸ ਮਾਰ ਖਾਂ