ਅੱਜ-ਨਾਮਾ

ਦਾਅਵਾ ਕੇਂਦਰ ਦਾ ਮੰਤਰੀ ਹੋਰ ਕਰਦਾ,

ਦਾਅਵਾ ਕਰਦੇ ਕਿਸਾਨ ਹਨ ਹੋਰ ਬੇਲੀ।

        ਮੰਤਰੀ ਮਿਹਣੇ ਕਿਸਾਨਾਂ ਨੂੰ ਜਾਏ ਮਾਰੀ,

        ਚੜ੍ਹਿਆ ਕਾਫੀ ਹਕੂਮਤ ਦਾ ਲੋਰ ਬੇਲੀ।

ਮੰਗਾਂ ਜਾਇਜ਼ ਤੇ ਉਹ ਨਾਜਾਇਜ਼ ਆਖੇ,

ਕਹਿੰਦਾ ਵਾਧੂ ਇਹ ਪਾ ਰਹੇ ਸ਼ੋਰ ਬੇਲੀ।

        ਦਿੱਤਾ ਬਹੁਤ, ਪਰ ਕਹੀ ਕਿਸਾਨ ਜਾਂਦੇ,

        ਯੇ ਦਿਲ ਮਾਂਗਤਾ ਅਜੇ ਕੁਝ ਹੋਰ ਬੇਲੀ।

                ਸੁਣ ਕੇ ਭੜਕੇ ਕਿਸਾਨ ਤੇ ਕਹਿਣ ਲੱਗੇ,

                ਬੈਠੇ ਬਹੁਤ ਸਰਕਾਰਾਂ ਵਿੱਚ ਚੋਰ ਬੇਲੀ।

                ਅਗਲੀ ਵਾਰ ਨਹੀਂ ਦੇਵਾਂਗੇ ਜਾਣ ਦਿੱਲੀ,

                ਇਹੀ ਰਹਿਣੀ ਜੇ ਇਨ੍ਹਾਂ ਦੀ ਤੋਰ ਬੇਲੀ।

                                        -ਤੀਸ ਮਾਰ ਖਾਂ