ਅੱਜ-ਨਾਮਾ

ਟੈਕਸ ਲੰਗਰ ਦਾ ਹੁੰਦਾ ਮੁਆਫ ਸੁਣ ਕੇ,

ਸਿਹਰਾ ਲੈਣ ਦੀ ਲੱਗ ਗਈ ਰੇਸ ਭਾਈ।

        ਅਕਾਲੀ ਆਖਦੇ ਅਸੀਂ ਕਰਵਾ ਲਿਆ ਜੀ,

        ਕਰ ਕੇ ਪੇਸ਼ ਇਸ ਦਾ ਦਿੱਲੀ ਕੇਸ ਭਾਈ।

ਕਾਂਗਰਸ ਆਖਦੀ ਏਸ ਦਾ ਅਸੀਂ ਏਧਰ,

ਕਰ ਕੇ ਪਹਿਲ ਸੀ ਬੰਨ੍ਹਿਆ ਬੇਸ ਭਾਈ।

        ਖਬਰ ਨਵੀਂ ਕੁਝ ਅੱਜ ਹੈ ਫੇਰ ਆ ਗਈ,

        ਹੋਈ ਜਾਪ ਰਹੀ ਪੱਟੀ ਜਿਹੀ ਮੇਸ ਭਾਈ।

                ਕਹਿੰਦੇ ਟੈਕਸ ਨਹੀਂ ਪਿੱਛੇ ਦਾ ਮਾਫ ਕੀਤਾ,

                ਕੀਤੀ ਅੱਗੋਂ ਦੀ ਕਿਸ਼ਤ ਆਹ ਮਾਫ ਭਾਈ।

                ਛਿੜਿਆ ਤਾਜ਼ਾ ਵਿਵਾਦ ਇੱਕ ਹੋਰ ਸਮਝੋ,

                ਕਿਹੜਾ ਕਰੂ ਇਸ ਗਰਦ ਨੂੰ ਸਾਫ ਭਾਈ।

                                        -ਤੀਸ ਮਾਰ ਖਾਂ