ਅੱਜ-ਨਾਮਾ

ਪਟਨੇ ਅੰਦਰ ਨਿਤੀਸ਼ ਦੇ ਕਹਿਣ ਚੇਲੇ,

ਭਾਜਪਾ ਚੱਲਦੀ ਗਲਤ ਆ ਚਾਲ ਬੇਲੀ।

        ਜਿ਼ਮਨੀ ਚੋਣ ਵਿੱਚ ਉਹ ਤਾਂ ਆਪ ਡੁੱਬੀ,

        ਮੰਦਾ ਸਾਡਾ ਵੀ ਹੋਇਆ ਈ ਹਾਲ ਬੇਲੀ।

ਯੂ ਪੀ ਵਿੱਚ ਨਹੀਂ ਲੱਗਦੇ ਪੈਰ ਉਸ ਦੇ,

ਹੁੰਦੀ ਹਾਰ ਨਹੀਂ ਸਕੀ ਆ ਟਾਲ ਬੇਲੀ।

        ਇਹ ਹੀ ਨੀਤੀ ਸਰਕਾਰ ਦੀ ਰਹੂਗੀ ਜੇ,

        ਫਿਰ ਉਹ ਡੋਬੇਗੀ ਅਸਾਂ ਨੂੰ ਨਾਲ ਬੇਲੀ।

                ਭਾਜਪਾ ਵਾਲਿਆਂ ਦਾ ਆਗੂ ਕਹੇ ਓਧਰ,

                ਰਾਜਨੀਤੀ ਦਾ ਇਹ ਵੀ ਹੈ ਢੰਗ ਬੇਲੀ।

                ਚੋਣਾਂ ਛੋਟੀਆਂ ਹਾਰੀਆਂ ਅਸੀਂ ਖੁਦ ਹੀ,

                ਅਗਲੇ ਵਰ੍ਹੇ ਦੀ ਜਿੱਤਣ ਨੂੰ ਜੰਗ ਬੇਲੀ।

                                        -ਤੀਸ ਮਾਰ ਖਾਂ