ਅੱਜ-ਨਾਮਾ

ਲੋਕਤੰਤਰ ਵਿੱਚ ਚੋਣ ਦਾ ਚਾਅ ਮਹਿੰਗਾ,

ਰਹਿੰਦੀ ਚੋਣ ਗਰੀਬਾਂ ਦੇ ਵੱਸ ਨਹੀਂ ਜੀ।

        ਸਰਕਾਰੀ ਖਾਤਾ ਹੈ ਲੱਖਾਂ ਦੇ ਤੀਕ ਬੇਸ਼ੱਕ,

        ਹੁੰਦਾ ਕਿੰਨਾ ਕੋਈ ਸਕੇਗਾ ਦੱਸ ਨਹੀਂ ਜੀ।

ਜਿਨ੍ਹਾਂ ਲੋਕਾਂ ਨੂੰ ਲੱਗ ਗਿਆ ਚੋਣ ਚਸਕਾ,

ਛੁੱਟਦਾ ਮਿੱਤਰੋ, ਕਦੇ ਵੀ ਝੱਸ ਨਹੀਂ ਜੀ।

        ਚੋਣ ਹਾਰਨ ਦੇ ਬਾਅਦ ਕਈ ਫੇਰ ਹੱਸਣ,

        ਸਕਦਾ ਹਾਰਿਆ ਤਾਂ ਕੋਈ ਹੱਸ ਨਹੀਂ ਜੀ।

                ਹੱਸਣ ਉਹੀ ਕਿ ਜਿਨ੍ਹਾਂ ਇਹ ਚੋਣ ਸਾਰੀ,

                ਬੰਦਾ ਹੋਰ ਜਿਤਾਉਣ ਲਈ ਲੜੀ ਸੀ ਜੀ।

                ਧੇਲਾ ਖਰਚਿਆ ਆਪ ਤਾਂ ਇੱਕ ਹੈ ਨਹੀਂ,

                ਖਰਚੀ ਰਕਮ ਵੀ ਅੱਧੀ ਜੋ ਫੜੀ ਸੀ ਜੀ।

                                        -ਤੀਸ ਮਾਰ ਖਾਂ