ਅੱਜ-ਨਾਮਾ

ਬਾਦਲ ਟੱਬਰ ਦਾ ਕੋਈ ਵੀ ਜੀਅ ਬੋਲੇ,

ਸੁਣਦੇ ਲੋਕ ਫਿਰ ਗਹੁ ਦੇ ਨਾਲ ਮੀਆਂ।

        ਰੈਲੀਆਂ ਰਾਜਸੀ, ਟੱਬਰ ਦਾ ਖੋਲ੍ਹ ਕਿੱਸਾ,

        ਦੱਸੀ ਜਾਣ ਉਹ ਅੰਦਰ ਦਾ ਹਾਲ ਮੀਆਂ।

ਕਿਸ ਨੇ ਕਿਸੇ ਨੂੰ ਲਾਈ ਸੀ ਕਦੋਂ ਠਿੱਬੀ,

ਦਿਨ, ਵਾਰ ਤੇ ਦੱਸਣ ਉਹ ਸਾਲ ਮੀਆਂ।

        ਸੁਣ ਕੇ ਲੋਕਾਂ ਨੂੰ ਬਹੁਤ ਸਰੂਰ ਆਉਂਦਾ,

        ਮਾਰਨ ਤਾੜੀਆਂ ਬੰਨ੍ਹ ਉਹ ਤਾਲ ਮੀਆਂ।

                ਪਹਿਲਾਂ ਰਾਜਸੀ ਭਾਸ਼ਣ ਕਈ ਸੁਣੀਂਦੇ ਸੀ,

                ਅਸਲੋਂ ਰਹਿੰਦੇ ਸੀ ਬੜੇ ਹੀ ਖੁਸ਼ਕ ਮੀਆਂ।

                ਨਵੇਂ ਭਾਸ਼ਣ ਹਨ ਬਹੁਤ ਦਿਲਚਸਪ ਭਾਵੇਂ,

                ਖਿੱਦੋ ਲੀਰਾਂ ਦਾ ਛੱਡ ਰਿਹਾ ਮੁਸ਼ਕ ਮੀਆਂ।

                                        -ਤੀਸ ਮਾਰ ਖਾਂ