ਅੱਜ-ਨਾਮਾ

ਯੂ ਪੀ ਵਿੱਚੋਂ ਇਹ ਖਬਰ ਅਜੀਬ ਆਈ,

ਬੱਚੇ `ਕੱਲੇ ਨਾ ਜਾਣ ਦਿਓ ਬਾਹਰ ਬੇਲੀ।

        ਫਿਰਦੀ ਧਾੜ ਚੁਫੇਰੇ ਪਈ ਕੁੱਤਿਆਂ ਦੀ,

        ਮਿਥੀ ਉਨ੍ਹਾਂ ਦੀ ਕੋਈ ਨਾ ਠਾਹਰ ਬੇਲੀ।

ਇਕੱਲਾ ਜਾਂਦਾ ਜਵਾਕ ਕੋਈ ਵੇਖਦੇ ਤਾਂ,

ਉਸ ਦੇ ਪਵੇ ਪਿੱਛੇ ਸਾਰੀ ਵਾਹਰ ਬੇਲੀ।

        ਕਰਦੀ ਕੋਸਿ਼ਸ਼ ਹੈ ਪਈ ਸਰਕਾਰ ਸਾਰੀ,

        ਹੱਲ ਕੱਢਣ ਨੂੰ ਲਾਏ ਹਨ ਮਾਹਰ ਬੇਲੀ।

                ਸਭ ਤੋਂ ਵੱਡਾ ਹੈ ਹਿੰਦ ਦਾ ਰਾਜ ਜਿਹੜਾ,

                ਰਿਹਾ ਹੈ ਕਹਿਰ ਅਜੀਬ ਹੀ ਝੱਲ ਬੇਲੀ।

                ਏਨੀ ਗੱਲ ਦਾ ਹੱਲ ਹੀ ਨਿਕਲਦਾ ਨਹੀਂ,

                ਸਮੱਸਿਆ ਹੋਰ ਕੀ ਕਰਨਗੇ ਹੱਲ ਬੇਲੀ।

                                        -ਤੀਸ ਮਾਰ ਖਾਂ