ਅੱਜ-ਨਾਮਾ

ਚੜ੍ਹ ਗਈ ਚੋਣ ਹੈ ਸਿਰੇ ਕਰਨਾਟਕਾ ਦੀ,

ਲੱਗੀ ਗਿਣਤੀ ਲਈ ਹੋਣ ਉਡੀਕ ਬੇਲੀ।

        ਦਿਨਾਂ ਦੋਂਹਾਂ ਨੂੰ ਕੰਮ ਇਹ ਨਿਪਟ ਜਾਣਾ,

        ਨਹੀਓਂ ਬਹੁਤੀ ਇਹ ਦੂਰ ਤਰੀਕ ਬੇਲੀ।

ਕਾਹਲੇ ਲੀਡਰ ਨੇ ਰਾਜਸੀ ਬਹੁਤ ਹੁੰਦੇ,

ਹੋਵੇ ਸਬਰ ਨਹੀਂ ਓਦੋਂ ਵੀ ਤੀਕ ਬੇਲੀ।

        ਰਹੇ ਸਨ ਕੱਢਦੇ ਜਿਨ੍ਹਾਂ ਨੂੰ ਗਾਲ੍ਹ-ਦੁੱਪੜ,    

        ਉਹਨਾਂ ਤੀਕਰ ਰਹੇ ਸਾਂਝ ਉਲੀਕ ਬੇਲੀ।

                ਦੇਵਗੌੜੇ ਦਾ ਪੁੱਤਰ ਸਰਗਰਮ ਹੋਇਆ,

                ਕਾਂਗਰਸ ਨਾਲ ਹੈ ਸਾਂਝ ਵਧਾਉਣ ਲੱਗਾ।

                ਟੋਲਾ ਮੋਦੀ ਦਾ ਦੇਰੀ ਨਹੀਂ ਕਰਨ ਵਾਲਾ,

                ਪਿਛਲੇ ਪਾਸਿਓਂ ਕੁੰਡੀਆਂ ਪਾਉਣ ਲੱਗਾ।

                                        -ਤੀਸ ਮਾਰ ਖਾਂ