ਅੱਜ-ਨਾਮਾ

ਜਿੱਦਣ ਕੰਮ ਨਹੀਂ ਕੋਈ ਤਾਂ ਕੱਢ ਵਕਤ,

ਗੇੜਾ ਕੇਂਦਰ ਦਰਬਾਰ ਵੱਲ ਲਾ ਆਈਏ।

          ਤੁਹਾਡੇ ਮਗਰ ਜੀ ਫੌਜ ਅਕਾਲੀਆਂ ਦੀ,

          ਜਾ ਕੇ ਫੇਰ ਤੋਂ ਬਚਨ ਦੁਹਰਾ ਆਈਏ।

ਹਟਾ ਲਓ ਟੈਕਸ ਜੀ ਗੁਰੂ ਕੇ ਲੰਗਰਾਂ ਤੋਂ,

ਕਰ ਕੇ ਅਰਜ਼ ਤੇ ਨਾਂਹ ਕਰਵਾ ਆਈਏ।

          ਅਰਜ਼ੀ ਸੌਂਪਣ ਬਹਾਨੇ ਜੀ ਕੋਲ ਖੜ ਕੇ,

          ਫੋਟੋ ਨਵੀਂ ਇੱਕ ਹੋਰ ਖਿਚਵਾ ਆਈਏ।

                   ਅਗਲੀ ਸੁਬ੍ਹਾ ਨੂੰ ਹਰ ਅਖਬਾਰ ਉੱਪਰ,

                   ਆਈ ਖਬਰ ਫਿਰ ਫੋਟੋ ਦੇ ਸਣੇ ਹੋਸੀ।

                   ਕੀਤਾ ਕੰਮ ਨਹੀਂ ਫੋਟੋ ਤੋਂ ਬਿਨਾਂ ਕੋਈ,

                   ਨੰਬਰ ਮੁਫਤ ਦੇ ਯਾਰਾਂ ਦੇ ਬਣੇ ਹੋਸੀ।

                                                -ਤੀਸ ਮਾਰ ਖਾਂ