ਅੱਜ-ਨਾਮਾ

ਨਵਾਜ਼ ਸ਼ਰੀਫ ਦੇ ਕੋਲ ਸੀ ਮਾਲ ਕਾਫੀ,

ਸਿ਼ਕਾਰੀ ਓਸ ਦੇ ਠੇਡੀਂ ਜਾਂ ਚੜ੍ਹੇ ਬੇਲੀ।

        ਸੰਸਾ ਲੱਗਾ ਇਹ ਦਿਨੇ ਸੀ ਰਾਤ ਰਹਿੰਦਾ,

        ਕਿਧਰੇ ਜਾਣ ਇਹ ਨੋਟ ਨਹੀਂ ਫੜੇ ਬੇਲੀ।

ਪਨਾਮਾ ਪੇਪਰ ਦੀ ਜਾਂਚ ਸੀ ਜਦੋਂ ਖੁੱਲ੍ਹੀ,

ਔਖੇ ਹੋ ਗਏ ਲੁਕਾਉਣੇ ਸੀ ਘੜੇ ਬੇਲੀ।

        ਕਹਿੰਦੇ ਭਾਰਤ ਨੂੰ ਦਿੱਤੇ ਈ ਭੇਜ ਜਿਹੜੇ,

        ਉਹ ਵੀ ਲੱਗਦਾ ਕਸੂਤੇ ਹਨ ਅੜੇ ਬੇਲੀ।

                ਓਧਰ ਲੱਗਾ ਈ ਮੀਡੀਆ ਮਗਰ ਫਿਰਦਾ,

                ਖਹਿੜਾ ਕਿਤੇ ਨਹੀਂ ਰਿਹਾ ਈ ਛੋੜ ਬੇਲੀ।

                ਭਰੋਸਾ ਜਿਹਾ ਨਹੀਂ ਭਾਰਤੀ ਆੜੀਆਂ ਦਾ,

                ਫੜ ਲਈ ਰਕਮ ਉਹ ਦੇਣਗੇ ਮੋੜ ਬੇਲੀ।

                                        -ਤੀਸ ਮਾਰ ਖਾਂ