ਅੱਜ-ਨਾਮਾ

ਲੱਗੀ ਸਿਰੇ ਸਿਲੇਬਸ ਦੀ ਗੱਲ ਨਹੀਂ ਜੀ,

ਹੱਲ ਅੱਗੋਂ ਕੁਝ ਹੋਣ ਦਾ ਪਤਾ ਨਹੀਂ ਜੀ।

        ਦੂਸ਼ਣਬਾਜ਼ੀ ਜਿਹੀ ਕਰਦੀਆਂ ਧਿਰਾਂ ਦੋਵੇਂ,

        ਕੋਈ ਵੀ ਮੰਨਦੀ ਆਪਣੀ ਖਤਾ ਨਹੀਂ ਜੀ।

ਕਿਸੇ ਵੀ ਪਾਸੇ ਦੇ ਨਾਲ ਨਹੀਂ ਖੜੇ ਲੋਕੀਂ,

ਭਰੋਸਾ ਕਿਸੇ ਦਾ ਜਾਪਦਾ ਰਤਾ ਨਹੀਂ ਜੀ।

        ਥਾਂ-ਥਾਂ ਹੁੰਦੀ ਵਿਰੋਧਾਂ ਦੀ ਸਿਰਫ ਵਾਛੜ,

        ਸ਼ੋਕ ਮਤੇ ਬਿਨ ਸਾਂਝ ਦਾ ਮਤਾ ਨਹੀਂ ਜੀ।

                ਕਾਵਾਂ-ਰੌਲੀ ਜਿਹੀ ਰਹਿੰਦੀ ਹੈ ਸਦਾ ਪੈਂਦੀ,

                ਵੇਖੀ ਕਦੀ ਵੀ ਹੋਈ ਇਹ ਬੱਸ ਨਹੀਂ ਜੀ।

                ਦੋਵਾਂ ਧਿਰਾਂ `ਚੋਂ ਕਹਿੰਦੀ ਹੈ ਸੱਚ ਕਿਹੜੀ,

                ਸਕਦੇ ਲੋਕ ਇਹ ਕਦੇ ਵੀ ਦੱਸ ਨਹੀਂ ਜੀ।

                                        -ਤੀਸ ਮਾਰ ਖਾਂ