ਅੱਜ-ਨਾਮਾ

ਬੱਕਰਾ ਬਲੀ ਦਾ ਬਣ ਗਿਆ ਪੁਲਸ ਵਾਲਾ,

ਹੱਥੀਂ ਆਗੂਆਂ ਦੇ ਗਿਆ ਉਹ ਚੜ੍ਹ ਮੀਆਂ।

        ਆਖੇ ਉਨ੍ਹਾਂ ਦੇ ਕੇਸ ਜਿਹਾ ਦਰਜ ਕਰ ਕੇ,

        ਸਕਿਆ ਪੈਂਤੜੇ ਉੱਪਰ ਨਹੀਂ ਖੜ ਮੀਆਂ।

ਓਧਰ ਹੋਟਲ ਤੋਂ ਫਿਲਮ ਸੀ ਚੱਲ ਨਿਕਲੀ,

ਕਸੂਤਾ ਹੋਰ ਵੀ ਗਿਆ ਫਿਰ ਅੜ ਮੀਆਂ।

        ਕੋਰਟਾਂ ਵੱਲ ਫਿਰ ਦੌੜ ਹੈ ਲਾਉਣ ਲੱਗਾ,

        ਕਹਾਣੀ ਹੋਰ ਤੋਂ ਹੋਰ ਰਿਹਾ ਘੜ ਮੀਆਂ।

                ਚੱਲ ਗਈ ਫਿਲਮ ਹੈ ਕੁੱਲ ਪੰਜਾਬ ਅੰਦਰ,

                ਘਰ ਦੇ ਅੰਦਰ ਵੀ ਸੁੱਖ ਨਾ ਰਹਿਣ ਲੱਗੀ।

                ਜਿਸ ਦੇ ਆਸਰੇ ਉੱਡਿਆ ਬਾਹਰ ਫਿਰਦਾ,

                ਉਹ ਵੀ ਏਦਾਂ ਦੇ ਕਿੱਸੇ ਨਾ ਸਹਿਣ ਲੱਗੀ।

                                        -ਤੀਸ ਮਾਰ ਖਾਂ