ਅੱਜ-ਨਾਮਾ

ਖੱਟਾ ਸਿੰਘ ਪਿਆ ਸਾਧ ਦੇ ਬੁਰਾ ਪਿੱਛੇ,

ਬਣਿਆ ਕੇਸਾਂ ਦਾ ਠੋਸ ਗਵਾਹ ਮੀਆਂ।

        ਆਖੇ, ਪੁੱਜਿਆ ਸਾਧ ਜਦ ਜੇਲ੍ਹ ਅੰਦਰ,

        ਆਇਆ ਮਸਾਂ ਹੈ ਸੌਖੜਾ ਸਾਹ ਮੀਆਂ।

ਓਦੋਂ ਡਰਿਆ ਸੀ ਸਾਧ ਦੇ ਦਾਬਿਆਂ ਤੋਂ,

ਕਹਿੰਦਾ, ਰਹੀ ਨਾ ਰਤਾ ਪ੍ਰਵਾਹ ਮੀਆਂ।

        ਬਣ ਗਿਆ ਮਸਾਂ ਸਬੱਬ ਮੈਂ ਕਰੂੰ ਲੇਖਾ,

        ਕਰਨੀ ਲੰਕਾ ਇਹ ਫੂਕ ਸਵਾਹ ਮੀਆਂ।

                ਓਧਰ ਸਾਧ ਦੇ ਡੇਰੇ ਵਿੱਚ ਚੇਲਿਆਂ ਦੀ,

                ਗਿਣਤੀ ਘੱਟ ਤੋਂ ਘੱਟ ਆ ਹੋਈ ਜਾਂਦੀ।

                ਪਹਿਲਾਂ ਵੱਜਦੇ ਹੂਟਰ ਸਨ ਨਿੱਤ ਜਾਂਦੇ,

                ਬੱਤੀ ਲਾਲ ਨਹੀਂ ਡੇਰੇ ਨੂੰ ਕੋਈ ਜਾਂਦੀ।

                                        -ਤੀਸ ਮਾਰ ਖਾਂ