ਅੱਜ-ਨਾਮਾ

ਆਫਰ ਕੀਤੀ ਟਰੰਪ ਆ ਪੇਸ਼ ਸੁਣਿਆ,

ਹੁੰਦੀ ਜਾਂਚ ਲਈ ਆਪ ਮੈਂ ਜਾ ਸਕਦਾਂ।

        ਚੋਣਾਂ ਵਿੱਚ ਕੁਝ ਰੂਸ ਦਾ ਦਖਲ ਕਹਿੰਦੇ,

        ਉਸ ਦੀ ਜਾਂਚ ਵਿੱਚ ਰੋਲ ਨਿਭਾ ਸਕਦਾਂ।

ਕੋਈ ਖੋਟ ਨਹੀਂ ਮੇਰੇ ਜਦ ਮਨ ਅੰਦਰ,

ਕਿਸ ਲਈ ਫੇਰ ਮੈਂ ਕੰਡ ਭੰਵਾ ਸਕਦਾਂ।

        ਜਿਸ ਦਿਨ ਹੋਊਂਗਾ ਪੇਸ਼ ਮੈਂ ਆਪ ਓਥੇ,

        ਮੈਂ ਇਸ ਜਾਂਚ ਦਾ ਰੁਖ ਪਲਟਾ ਸਕਦਾਂ।

                ਪਰ ਮੈਂ ਜਾਣਾ ਨਹੀਂ ਕਿਉਂਕਿ ਪਤਾ ਮੈਨੂੰ,

                ਫਾਹੀ ਪਾਉਣ ਦੀ ਸਿਰਫ ਸਕੀਮ ਬੇਲੀ।

                ਖੱਪ ਪੂਤਿਨ ਵਿਰੋਧ ਦੀ ਪਾਉਣ ਬੇਸ਼ੱਕ,

                ਮੈਨੂੰ ਘੇਰਨ ਨੂੰ ਲੱਗੀ ਪਈ ਟੀਮ ਬੇਲੀ।

                                        -ਤੀਸ ਮਾਰ ਖਾਂ