ਅੱਜ-ਨਾਮਾ

ਤਰਲੇ ਕੀਤੇ ਹਨ ਕਈ ਅਕਾਲੀਆਂ ਨੇ,

ਮੰਨੀ ਮੋਦੀ ਨੇ ਕੋਈ ਨਹੀਂ ਮੰਗ ਬੇਲੀ।

        ਮਿਲਿਆ ਜਿਵੇਂ ਜਵਾਬ ਜੀ ਐੱਸ ਟੀ ਦਾ,

        ਹੋ ਗਏ ਸੁਣ ਕੇ ਅਕਾਲੀ ਸੀ ਦੰਗ ਬੇਲੀ।

ਇੱਕ ਕਾਲਜ ਦੇ ਨਾਮ ਦਾ ਸੁਣੇ ਰੱਫੜ,

ਬੁੱਤਾ ਸਾਰਦਾ ਕੋਈ ਨਹੀਂ ਢੰਗ ਬੇਲੀ।

        ਮਸਲੇ ਹੋਰ ਵੀ ਕਈ ਹਨ ਫਸੇ ਫਿਰਦੇ,

        ਚਰਚੇ ਕਰਦਿਆਂ ਆਵੇ ਜੀ ਸੰਗ ਬੇਲੀ।

                ਰੋਂਦੇ-ਵਿਲਕਦੇ ਹੋਇਆਂ ਅਕਾਲੀਆਂ ਨੇ,

                ਰਹਿੰਦਾ ਸਾਲ ਵੀ ਦੇਣਾ ਈ ਕੱਢ ਬੇਲੀ।

                ਆੜੀ ਪੱਕੀ ਇਹ ਇੰਜ ਨਿਭਾਈ ਜਾਣੀ,

                ਯਾਰੀ ਛੋਲਿਆਂ ਦਾ ਨਹੀਂ ਹੈ ਵੱਢ ਬੇਲੀ।

                                        -ਤੀਸ ਮਾਰ ਖਾਂ