ਅੱਜ-ਨਾਮਾ

ਪਹਿਲੀ ਮਈ ਵਾਲਾ ਦਿਨ ਹੈ ਕਾਮਿਆਂ ਦਾ,

ਕਰਾਏ ਯਾਦ ਜਿਹੜਾ ਪਿਛਲੇ ਘੋਲ ਮੀਆਂ।

        ਇਹ ਵੀ ਦੱਸਦਾ ਕਿੱਥੇ ਕੁਝ ਰਹਿ ਗਈ ਸੀ,

        ਕਰਦੇ ਹੋਇਆਂ ਸੰਘਰਸ਼ ਵਿਚ ਝੋਲ ਮੀਆਂ।

ਨਾਲੇ ਦੱਸੇ ਕਿ ਬਦਲ ਗਿਆ ਸਮਾਂ ਬੇਸ਼ੱਕ,

ਤਾਕਤ ਵੱਲੋਂ ਨਹੀਂ ਬਦਲਿਆ ਤੋਲ ਮੀਆਂ।

        ਮਾਇਆ ਅਜੇ ਵੀ ਜੇਬ ਵਿੱਚ ਵਿਹਲੜਾਂ ਦੇ,

        ਮੁਸ਼ਕਲਾਂ ਅਜੇ ਵੀ ਕਿਰਤੀਆਂ ਕੋਲ ਮੀਆਂ।

                ਤਰੱਕੀ ਹੋ ਗਈ ਤਕਨੀਕ ਦੀ ਬੜੀ ਬੇਸ਼ੱਕ,

                ਬਦਲੀ ਹਾਲੇ ਤਸਵੀਰ ਨਹੀਂ ਅਸਲ ਮੀਆਂ।

                ਓਦੋਂ ਤੀਕਰ ਨਹੀਂ ਸੁੱਖਾਂ ਦਾ ਸਾਹ ਆਉਣਾ,

                ਜਦ ਤੱਕ ਮੁੱਕੇ ਨਾ ਚੋਰਾਂ ਦੀ ਨਸਲ ਮੀਆਂ।

                                        -ਤੀਸ ਮਾਰ ਖਾਂ