ਅੱਜ-ਨਾਮਾ

 

ਕਹਿੰਦਾ ਕੱਲ੍ਹ ਸੁਖਬੀਰ ਸੋਂਹ ਕੀ ਕਰੀਏ,

ਕਰਨਾ ਕੈਪਟਨ ਨੂੰ ਆਂਵਦਾ ਰਾਜ ਨਾਹੀਂ।

        ਢਿੱਲੇ ਹੱਥੀਂ ਸਰਕਾਰ ਨਹੀਂ ਚੱਲ ਸਕਣੀ,

        ਸਾਂਭਣ ਸੌਖਾ ਜਿਹਾ ਇੰਜ ਸਮਾਜ ਨਾਹੀਂ।

ਨਾਹੀਂ ਸਮਝ ਤਾਂ ਸਿੱਖ ਲਏ ਅਸਾਂ ਕੋਲੋਂ,

ਸਾਨੂੰ ਦੱਸਣ ਤੋਂ ਕੋਈ ਇਤਰਾਜ਼ ਨਾਹੀਂ।

        ਜੇ ਨਹੀਂ ਸਾਡੀ ਕੁਝ ਗਈ ਸਲਾਹ ਪੁੱਛੀ,

        ਹੋਣਾ ਮੁਸ਼ਕਲ ਦਾ ਕੋਈ ਇਲਾਜ ਨਾਹੀਂ।

                ਅੱਗੋਂ ਕਿਹਾ ਕਪਤਾਨ ਨੇ ਰਹਿਣ ਦੇ ਓਏ,

                ਥਾਂ-ਥਾਂ ਤੁਸੀਂ ਇਹ ਪਿੱਟਣੇ ਪਾਏ ਸੀ ਗੇ।

                ਸੋਹਣਾ ਸੂਬਾ ਇਹ ਤੁਸੀਂ ਕੰਗਾਲ ਕੀਤਾ,

                ਕੰਡੇ ਰਾਹਾਂ ਵਿੱਚ ਤੁਸੀਂ ਵਿਛਾਏ ਸੀ ਗੇ।

                                        -ਤੀਸ ਮਾਰ ਖਾਂ