ਅੱਜ-ਨਾਮਾ

ਨਵਾਜ਼ ਸ਼ਰੀਫ ਦੇ ਨਾਲ ਆ ਹੋਈ ਮਾੜੀ,

ਰਸਤਾ ਰਾਜਸੀ ਹੋਇਆ ਈ ਬੰਦ ਬੇਲੀ।

        ਅੱਗੇ ਆਉਣ ਦੀ ਹਾਲੇ ਸੀ ਝਾਕ ਜਿਹੜੀ,

        ਉਹ ਵੀ ਕੱਟੀ ਗਈ ਕੱਲ੍ਹ ਸੀ ਤੰਦ ਬੇਲੀ।    

ਬੁੱਤਾ ਸਾਰਨ ਲਈ ਭਾਈ ਨੂੰ ਕਰ ਅੱਗੇ,

ਰੱਖ ਲਏ ਨਾਲ ਬਾਕੀ ਭਾਈਬੰਦ ਬੇਲੀ।

        ਆਪਣੀ ਧੀ ਲਈ ਲਾਂਵਦਾ ਜ਼ੋਰ ਸੁਣਿਆ,

        ਰੱਖ ਲਏ ਦੂਰ ਹਨ ਦੋਵੇਂ ਫਰਜ਼ੰਦ ਬੇਲੀ।

                ਡੰਗ ਸਾਰਨ ਲਈ ਭਾਈ ਨੂੰ ਰੱਖ ਮੂਹਰੇ,

                ਢੁਕਵੇਂ ਵਕਤ ਲਈ ਕਰੂ ਉਡੀਕ ਬੇਲੀ।

                ਢੁਕਵੇਂ ਮੋੜ `ਤੇ ਜਾਊਗੀ ਸੀਟ ਬਦਲੀ,

                ਧੱਕਿਆ ਜਾਊ ਫਿਰ ਪਰੇ ਸ਼ਰੀਕ ਬੇਲੀ।

                                        -ਤੀਸ ਮਾਰ ਖਾਂ