ਅੱਜ-ਨਾਮਾ

 

ਵਿਸਾਖੀ ਆਈ ਤਾਂ ਕਣਕ ਦੀ ਪਈ ਵਾਢੀ,

ਪੁੱਜ ਗਿਆ ਖੇਤ ਦੇ ਵਿੱਚ ਕਿਰਸਾਨ ਬੇਲੀ।

        ਬਾਪ-ਦਾਦੇ ਦਾ ਰਹਿ ਗਿਆ ਵਕਤ ਹੈ ਨਹੀਂ,

        ਕਰਨ ਮੁਸ਼ਕਲ ਜਿਹਾ ਫਰਕ ਬਿਆਨ ਬੇਲੀ।

ਮਸ਼ੀਨੀਕਰਨ ਨੇ ਬੜਾ ਕੁਝ ਬਦਲ ਦਿੱਤਾ,

ਨਹੀਂ ਜੀ ਸੁਧਰਿਆ ਅਜੇ ਅਸਮਾਨ ਬੇਲੀ।

        ਆ ਜਾਏ ਮੀਂਹ ਜਾਂ ਗੜੇ ਨਾ ਵਰ੍ਹਨ ਲੱਗਣ,

        ਰਹਿੰਦਾ ਹਾਲੇ ਵੀ ਇਹ ਹੀ ਧਿਆਨ ਬੇਲੀ।

                ‘ਕਰਮਾਂ ਸੇਤੀ’ ਸੀ ਖੇਤੀ ਨੂੰ ਕਿਹਾ ਤਾਹੀਂਓਂ,

                ਸਿਆਣਿਆਂ ਗੱਲ ਸੀ ਸਿਰੇ ਦੀ ਕਹੀ ਬੇਲੀ।

                ਕਹਿ ਗਏ ਓਦੋਂ ਵੀ ਸੋਚ ਕੇ ਸਹੀ ਜਿਹੜੀ,

                ਵਕਤ ਬੀਤ ਗਿਆ, ਹਾਲੇ ਵੀ ਸਹੀ ਬੇਲੀ।

                                        -ਤੀਸ ਮਾਰ ਖਾਂ