ਅੱਜ-ਨਾਮਾ

ਦਲਿਤ ਵਰਗ ਨੇ ਪਹਿਲਾਂ ਸੀ ਬੰਦ ਕੀਤਾ,

ਜਨਰਲ ਵਾਲੇ ਵੀ ਪਏ ਫਿਰ ਉੱਠ ਬੇਲੀ।

        ਦੋਵੇਂ ਵਾਰ ਕੋਈ ਪਾਰਟੀ ਆਈ ਨਹੀਂ ਸੀ,

        ਦੱਸਿਆ ਕਿਸੇ ਨਹੀਂ ਸਿੱਧ ਜਾਂ ਪੁੱਠ ਬੇਲੀ।

ਸੋਸ਼ਲ ਮੀਡੀਆ ਦੇ ਵਿੱਚੋਂ ਕਿਸੇ ਕਿਧਰੋਂ,

ਸੁੱਟੀ ਸਿਰਫ ਅਫਵਾਹਾਂ ਦੀ ਮੁੱਠ ਬੇਲੀ।

        ਦਿੱਸੇ ਆਪ ਚੁਆਤੀ ਨਹੀਂ ਲਾਉਣ ਵਾਲੇ,

        ਛੁਪ ਗਏ ਮੱਲ ਕੇ ਕੋਈ ਸੀ ਗੁੱਠ ਬੇਲੀ।

                ਦੋਵੇਂ ਵਾਰ ਸੀ ਚੱਲੀ ਗਈ ਚਾਲ ਇਹ ਹੀ,

                ਕਰਨੀ ਮੁਸ਼ਕਲ ਸ਼ਰਾਰਤ ਦੀ ਖੋਜ ਬੇਲੀ।

                ਪਰ ਜੇ ਖੁਰਾ ਨਾ ਲੱਭਿਆ ਗਿਆ ਇਹਦਾ,

                ਮੁੜ-ਮੁੜ ਹੋਊਗਾ ਬੰਦ ਇਹ ਰੋਜ਼ ਬੇਲੀ।

                                        -ਤੀਸ ਮਾਰ ਖਾਂ