ਅੱਜ-ਨਾਮਾ

ਰੱਖਿਆ ਵਰਤ ਸੀ ਕੱਲ੍ਹ ਜੋ ਕਾਂਗਰਸੀਆਂ,

ਉਹਦੀ ਹੋਈ ਮਸ਼ਹੂਰੀ ਕੁਝ ਘੱਟ ਹੈ ਸੀ।

        ਰੌਲਾ ਬਹੁਤਾ ਸੀ ਪੈਂਦਾ ਰਿਹਾ ਇਸ ਗੱਲੋਂ,

        ਆ ਗਏ ਛੋਲੇ-ਭਟੂਰੇ ਕਿਉਂ ਚੱਟ ਹੈ ਸੀ।

ਲਾਉਂਦਾ ਇੱਕ ਕੋਈ ਦੂਜੇ ਨੂੰ ਚੋਭ ਤਿੱਖੀ,

ਦੂਜਾ ਵਕਤ ਆਇਆਂ ਦੇਂਦਾ ਕੱਟ ਹੈ ਸੀ।

        ਕਈਆਂ ਸਾਲਾਂ ਤੋਂ ਏਦਾਂ ਦਾ ਸ਼ੁਗਲ ਹੋਵੇ,

        ਇਹੋ ਲਾਈ ਗਈ ਕੱਲ੍ਹ ਕੁਝ ਰੱਟ ਹੈ ਸੀ।

                ਬੈਠਾ ਭੁੱਖਾ ਜਾਂ ਛੋਲੇ ਕੋਈ ਛਕਣ ਪਹੁੰਚੇ,

                ਬਹੁਤਾ ਲੋਕਾਂ ਨੂੰ ਜਾਪਦਾ ਫਰਕ ਹੈ ਨਹੀਂ।

                ਬਦਲਣ ਆਗੂ, ਹਾਲਾਤ ਨਾ ਕਦੇ ਬਦਲੇ,

                ਲੱਥਾਂ ਲੋਕਾਂ ਦੇ ਸਿਰਾਂ ਤੋਂ ਨਰਕ ਹੈ ਨਹੀਂ।

                                        -ਤੀਸ ਮਾਰ ਖਾਂ