ਅੱਜ-ਨਾਮਾ

ਲਿੰਗਾਇਤ ਆਗੂਆਂ ਹੌਸਲਾ ਹੋਰ ਕਰਿਆ,

ਲੱਗ ਪਏ ਅੱਗੇ ਨੂੰ ਕਦਮ ਨੇ ਧਰਨ ਬੇਲੀ।

        ਵੋਟਾਂ ਚੋਖੀਆਂ, ਵਹਿਣਗੀਆਂ ਇੱਕ-ਪਾਸੇ,

        ਲੀਡਰ ਵੋਟਾਂ ਦੀ ਵਾਛੜ ਤੋਂ ਡਰਨ ਬੇਲੀ।

ਕਾਂਗਰਸ ਵਾਲੇ ਜਦ ਚਾਲ ਹਨ ਖੇਡ ਚੁੱਕੇ,

ਉਹ ਤਾਂ ਲੱਗੇ ਕੁਝ ਹੋਰ ਨਾ ਕਰਨ ਬੇਲੀ।

        ਕਰਕੇ ਮੰਗ ਫਸਾਇਆ ਪਿਆ ਭਾਜਪਾ ਨੂੰ,

        ਲੱਗਾ ਕੰਮ ਨਹੀਂ ਇਸ ਤਰ੍ਹਾਂ ਸਰਨ ਬੇਲੀ।

                ਕੀਤਾ ਥੋੜ੍ਹਾ ਜਿਹਾ ਕੰਮ ਕੁਝ ਕਾਂਗਰਸੀਆਂ,

                ਚਾਹੀਦੀ ਮਦਦ ਤਾਂ ਬਾਕੀ ਕਰਵਾਓ ਬੇਲੀ।

                ਨਹੀਂ ਤੇ ਸਾਰੇ ਲਿੰਗਾਇਤਾਂ ਨੂੰ ਕਹਿ ਦੇਣਾ,

                ਮੁੜ-ਮੁੜ ‘ਪੰਜੇ’ ਦੇ ਬਟਨ ਦਬਾਓ ਬੇਲੀ।

                                        -ਤੀਸ ਮਾਰ ਖਾਂ