ਅੱਜ-ਨਾਮਾ

ਹਵਾਈ ਅੱਡੇ ਪੰਜਾਬ ਦੇ ਚਰਚਿਆਂ ਵਿੱਚ,

ਥਾਂ-ਥਾਂ ਲੱਗ ਪਈ ਚੱਲਣ ਉਡਾਣ ਮੀਆਂ।

        ਬਠਿੰਡੇ ਵੱਲੋਂ ਉਡਾਰੀ ਕੋਈ ਸ਼ੁਰੂ ਹੋ ਗਈ,

        ਦੋ-ਤਿੰਨ ਥਾਂਵਾਂ ਨੂੰ ਲੱਗੀ ਆ ਜਾਣ ਮੀਆਂ।

ਪਠਾਨਕੋਟ ਬਈ ਫੇਰ ਸਰਗਰਮ ਹੋਇਆ,

ਜਹਾਜ਼ ਉੱਤਰਿਆ ਦਿੱਲੀਓਂ ਆਣ ਮੀਆ।

        ਆਦਮਪੁਰੇ ਦੀ ਚਰਚਾ ਜਿਹੀ ਸੁਣੀ ਜਾਵੇ,

        ਲੱਗੀ ਅਸਲ ਵਿੱਚ ਮਿਲਣ ਪਛਾਣ ਮੀਆਂ।

                ਚੱਲਦਾ ਕਦੀ ਲੁਧਿਆਣਾ ਤਾਂ ਕਦੇ ਰੁਕਦਾ,

                ਚੜ੍ਹਨ ਵਾਲਿਆਂ ਦੀ ਰਹਿੰਦੀ ਥੋੜ੍ਹ ਮੀਆਂ।

                ਹਵਾਈ ਅੱਡੇ ਜਦ ਚੱਲ ਪਏ ਫੇਰ ਸੜਕਾਂ,

                ਮੁਰੰਮਤ ਕਰਨ ਦੀ ਕੋਈ ਨਾ ਲੋੜ ਮੀਆਂ।

                                        -ਤੀਸ ਮਾਰ ਖਾਂ