ਅੱਜ-ਨਾਮਾ

ਕਾਮਨਵੈੱਲਥ ਦਾ ਹੋਇਆ ਆਗਾਜ਼ ਅੱਛਾ,

ਪਹਿਲੇ ਦਿਨੋਂ ਤਾਂ ਮਿਲੀ ਹੈ ਚੜ੍ਹਤ ਮੀਆਂ।

        ਇੱਕ ਸੋਨੇ ਦਾ, ਚਾਂਦੀ ਦਾ ਇੱਕ ਤਮਗਾ,

        ਅਗਲੀ ਇਸੇ ਤੋਂ ਹੋਊਗੀ ਬੜ੍ਹਤ ਮੀਆਂ।

ਝਾਕ ਕੁਸ਼ਤੀ ਬੈਡਮਿੰਟਨ ਤੋਂ ਬੜੀ ਵੱਡੀ,

ਨਿਸ਼ਾਨੇਬਾਜ਼ ਨਿਸ਼ਾਨੇ ਆ ਜੜਤ ਮੀਆਂ।

        ਹਾਕੀ ਟੀਮ ਵੀ ਉਂਜ ਨਹੀਂ ਬੁਰੀ ਲੱਗਦੀ,

        ਸਾਡੇ ਅੱਗੇ ਨਹੀਂ ਕੋਈ ਵੀ ਖੜਤ ਮੀਆਂ।

                ਮਾੜੀ ਗੱਲ ਕਿ ਮਿਹਨਤ ਖਿਡਾਰੀਆਂ ਦੀ,

                ਲੱਗੀ ਅਫਸਰਾਂ ਦੀ ਰਹਿੰਦੀ ਮੌਜ ਮੀਆਂ।

                ਓਨੀ ਗਿਣਤੀ ਨਾ ਗਈ ਖਿਡਾਰੀਆਂ ਦੀ,

                ਜਿੱਡੀ ਅਫਸਰਾਂ ਦੀ ਪਹੁੰਚੀ ਫੌਜ ਮੀਆਂ।

                                        -ਤੀਸ ਮਾਰ ਖਾਂ