ਅੱਜ-ਨਾਮਾ

ਮੱਧ ਪ੍ਰਦੇਸ਼ ਵਿੱਚ ਵੇਖ ਕੇ ਚੋਣ ਆਉਂਦੀ,

ਚੱਲਿਆ ਨਵੀਂ ਸਿ਼ਵਰਾਜ ਹੈ ਚਾਲ ਬੇਲੀ।

        ਮੱਠਾਂ-ਡੇਰਿਆਂ `ਚੋਂ ਸਾਧੂ-ਸੰਤ ਚੁਣ-ਚੁਣ,

        ਬੁਲਾ ਲਏ ਕੋਲ, ਸਭ ਲਏ ਬਿਠਾਲ ਬੇਲੀ।

ਮੰਤਰੀ ਵਾਲੜਾ ਦਿੱਤਾ ਹੈ ਬਖਸ਼ ਅਹੁਦਾ,

ਸਰਕਾਰੀ ਕਾਰ ਵੀ ਜੋੜੀ ਹੈ ਨਾਲ ਬੇਲੀ।

        ਲੱਗਦੇ ਰਹਿਣ ਸੌ ਦੋਸ਼ ਸਰਕਾਰ ਉੱਪਰ,

        ਖੁਦ ਹੀ ਸੰਤ ਉਹ ਬਣਨਗੇ ਢਾਲ ਬੇਲੀ।

                ਕਿਧਰੇ ਸਾਧਵੀ, ਕਿਤੇ ਕੋਈ ਲੱਭ ਯੋਗੀ,

                ਰਾਜਨੀਤੀ ਲਈ ਵਰਤਿਆ ਧਰਮ ਬੇਲੀ।

                ਆਗੂ ਕਰਨ ਨਾ ਕਰਨ ਇਹ ਪਾਪ ਭਾਵੇਂ,

                ਲਾਹੀ ਸਾਧਾਂ ਵੀ ਪਈ ਸਭ ਸ਼ਰਮ ਬੇਲੀ।

                                        -ਤੀਸ ਮਾਰ ਖਾਂ