ਅੱਜ-ਨਾਮਾ

ਦਲਿਤ ਲੋਕਾਂ ਸੀ ਲਿਆ ਫਿਰ ਚੁੱਕ ਝੰਡਾ,

ਰਾਜਸੀ ਵਫਾ ਦੀ ਹੱਦ ਗਈ ਟੁੱਟ ਮੀਆਂ।

        ਅਕਾਲੀ-ਭਾਜਪਾ ਜਾਂ ਕੋਈ ਕਾਂਗਰਸੀਆਂ,

        ਪਾਰਟੀ ਗਈ ਹੈ ਕਿਤੇ ਸਭ ਛੁੱਟ ਮੀਆਂ।

ਕਹਿੰਦੇ, ਬਦਲਣ ਨਾ ਕੋਈ ਕਾਨੂੰਨ ਦੇਣਾ,

ਏਸੇ ਮੰਗ ਲਈ ਬਣ ਗਿਆ ਜੁੱਟ ਮੀਆਂ।

        ਆਪਸ ਵਿੱਚ ਨਾ ਬੋਲਣ ਦੀ ਸਾਂਝ ਸੀ ਗੀ,

        ਆਪੋ ਵਿੱਚ ਫਿਰ ਫੜ ਲਿਆ ਗੁੱਟ ਮੀਆਂ।

                ਕਹਿੰਦਾ ਕੋਈ ਕਿ ਧੱਕਾ ਹਨ ਦਲਿਤ ਕਰਦੇ,

                ਆਖਿਆ ਕਿਸੇ ਕਿ ਸਿਰਫ ਖਿਆਲ ਮੀਆਂ।

                ਸਦੀਆਂ ਬੀਤਣ ਦੇ ਬਾਅਦ ਵੀ ਹਟੇ ਨਾਹੀਂ,

                ਜਿ਼ਆਦਤੀ ਹੋਣ ਤੋਂ ਇਨ੍ਹਾਂ ਦੇ ਨਾਲ ਮੀਆਂ।

                                        -ਤੀਸ ਮਾਰ ਖਾਂ