ਅੱਜ-ਨਾਮਾ

ਵਿਜੇ ਸਾਂਪਲਾ ਅਹੁਦੇ ਤੋਂ ਲਾਹੁਣ ਮਗਰੋਂ,

ਸ਼ਵੇਤ ਮਲਿਕ ਨੂੰ ਮਿਲੀ ਕਮਾਨ ਮੀਆਂ।

          ਅੰਬਰਸਰ ਦਾ ਮੇਅਰ ਸੀ ਮਲਿਕ ਹੁੰਦਾ,

          ਦਿੱਲੀ ਤੀਕ ਸੀ ਜਾਨ-ਪਹਿਚਾਨ ਮੀਆਂ।

ਥਾਪੜਾ ਸੁਣੀਦਾ ਸੀ ਅਰੁਣ ਜੇਤਲੀ ਦਾ,

ਬਣਿਆ ਰਾਜ ਦਾ ਤਾਂਹੀਂ ਪ੍ਰਧਾਨ ਮੀਆਂ।

          ਸਾਲ ਰਹਿ ਗਿਆ ਇੱਕ ਹੈ ਚੋਣ ਤੀਕਰ,

          ਪਾਉਣੀ ਪਾਰਟੀ ਅੰਦਰ ਹੈ ਜਾਨ ਮੀਆਂ।

                   ਬਣਾਇਆ ਸਾਂਪਲਾ ਜਦੋਂ ਪ੍ਰਧਾਨ ਸੀ ਗਾ,

                   ਰਹਿੰਦਾ ਓਦੋਂ ਵੀ ਮਸਾਂ ਸੀ ਸਾਲ ਮੀਆਂ।

                   ਹੋਇਆ ਓਦੋਂ ਨਾ ਚੰਗਾ ਸੀ ਹਾਲ ਮੀਆਂ,

                   ਸੁਧਰੀ ਅਜੇ ਨਹੀਂ ਜਾਪਦੀ ਚਾਲ ਮੀਆਂ।

                                                -ਤੀਸ ਮਾਰ ਖਾਂ