ਅੱਜ-ਨਾਮਾ

ਪੈ ਗਿਆ ਸਿੱਧੂ ਬਰਨਾਲੇ ਦੇ ਅਫਸਰਾਂ ਨੂੰ,

ਕਰ`ਤੇ ਸਿੱਧਾ ਸਸਪੈਂਡ ਹਨ ਚਾਰ ਮੀਆਂ।

        ਦੋਸ਼ ਪੈਣਾ ਕੋਈ ਲਾਉਣ ਨੂੰ ਲੱਭਣਾ ਨਹੀਂ,

        ਕੀਤੀ ਮਿਲੇ ਹਰ ਫਾਈਲ ਤਿਆਰ ਮੀਆਂ।

ਪਿਛਲੇ ਰਾਜ ਦੇ ਬਾਹਲੇ ਹਨ ਗੋਲ ਕਿੱਸੇ,

ਲੋਕ ਕਹਿੰਦੇ ਆ ਸੱਥ ਵਿਚਕਾਰ ਮੀਆਂ।

        ਤਰਦਾ ਮਾਲ ਤਾਂ ਲੈ ਗਏ ਨੇ ਰਾਜ ਕਰਤੇ,

        ਚੇਲੇ-ਚਾਂਟੇ ਕਈ ਝੱਲ ਰਹੇ ਮਾਰ ਮੀਆਂ।

                ਮੁੱਢਲਾ ਕਦਮ ਉਹ ਗਏ ਸਸਪੈਂਡ ਕੀਤੇ,

                ਅਗਲਾ ਕੰਮ ਹੈ ਕੇਸ ਭੁਗਤਾਉਣ ਵਾਲਾ।

                ਚੁਟਕੀ ਮਾਰਿਆਂ ਕੰਮ ਨਹੀਂ ਹੋਣ ਵਾਲਾ,

                ਸਾਲ ਬਾਕੀ ਵੀ ਚਾਰ ਖਰਚਾਉਣ ਵਾਲਾ।

                                        -ਤੀਸ ਮਾਰ ਖਾਂ