ਅੱਜ-ਨਾਮਾ

ਅੰਨਾ ਛੱਡ ਹੜਤਾਲ ਫਿਰ ਉੱਠ ਤੁਰਿਆ,

ਮਿਲਿਆ ਕੇਂਦਰ ਤੋਂ ਜਦੋਂ ਧਰਵਾਸ ਬੇਲੀ।

        ਮੁੱਖ ਮੰਤਰੀ ਇੱਕ ਸੀ ਮਿਲਣ ਆਇਆ,

        ਕਰਨਾ ਓਸ ਦਾ ਪਿਆ ਵਿਸ਼ਵਾਸ ਬੇਲੀ।

ਕਈਆਂ ਕਿਹਾ ਕਿ ਗਏ ਫਿਰ ਖਾ ਠਿੱਬੀ,

ਤਿਲਾਂ ਵਿੱਚੋਂ ਨਹੀਂ ਤੇਲ ਦੀ ਆਸ ਬੇਲੀ।

        ਪਹਿਲਾਂ ਪਰਖੇ ਭਰੋਸੇ ਨਹੀਂ ਰਾਸ ਆਏ,

        ਠਿੱਬੀ ਲੱਗੀ ਦਾ ਲੰਮਾ ਇਤਹਾਸ ਬੇਲੀ।

                ਅੰਨਾ ਆਖਦਾ ਐਤਕੀਂ ਸਾਲ ਮੈਂ ਨਹੀਂ,

                ਕਰਨੀ ਅੱਧਾ ਹੀ ਸਾਲ ਉਡੀਕ ਬੇਲੀ।

                ਜਦੋਂ ਤੀਕ ਨੂੰ ਲੰਘੂ ਇਹ ਸਾਲ ਅੱਧਾ,

                ਪਾਰਲੀਮੈਂਟ ਦੀ ਚੋਣ ਨਜ਼ਦੀਕ ਬੇਲੀ।

                                        -ਤੀਸ ਮਾਰ ਖਾਂ