ਅੱਜ-ਨਾਮਾ

ਕੋਰੀਆ ਵਿੱਚ ਜਵਾਨੀ ਦਾ ਹੜ੍ਹ ਆਇਆ,

ਠੰਢੇ ਮੁਲਕਾਂ ਤੋਂ ਆਈ ਇਹ ਡਾਰ ਮੀਆਂ।

        ਠੰਢਾ ਮੌਸਮ, ਖਿਡਾਰੀ ਸਭ ਜੋਸ਼ ਅੰਦਰ,

        ਆਖਣ, ਲੈਣਾ ਬਈ ਮੋਰਚਾ ਮਾਰ ਮੀਆਂ।

ਚੰਗੀ ਗੱਲ ਕਿ ਸੋਹਣੀ ਇਹ ਘੜੀ ਆਈ,

ਆ ਗਈ ਅਮਨ ਦੀ ਨਾਲ ਬਹਾਰ ਮੀਆਂ।

        ਦੋਵੇਂ ਕੋਰੀਆ ਆਪੋ ਵਿੱਚ ਮਿਲਣ ਲੱਗੇ,

        ਵਧਦੀ ਸਾਂਝ ਤੇ ਘਟੀ ਤਕਰਾਰ ਮੀਆਂ।

                ਝਲਕ ਲੱਗੀ ਆ ਮਿਲਣ ਇਕੱਠ ਵਿੱਚੋਂ,

                ਭਾਈ-ਭਾਈ ਦਾ ਜੋੜ ਜਿਹਾ ਹੋ ਸਕਦੈ।

                ਇੱਕੋ ਫਿਕਰ ਕਿ ਸਾਂਝ ਨੂੰ ਰੋਕਣੇ ਲਈ,

                ਮੁੜ ਕੇ ਅੱਕ ਕੋਈ ਪਾਸਿਓਂ ਚੋ ਸਕਦੈ।

                                                -ਤੀਸ ਮਾਰ ਖਾਂ