ਅੱਜ-ਨਾਮਾ

ਆਪਣੀ ਬੇਟੀ ਦਾ ਕਰਨ ਵਿਆਹ ਲੱਗਾ,

ਬਾਪ ਖੁਸ਼ੀ ਵਿੱਚ ਭੰਗੜੇ ਪਾਉਣ ਲੱਗਾ।

          ਯਾਰ ਮਿੱਤਰ ਵੀ ਲਏ ਸੀ ਸੱਦ ਉਸ ਨੇ,

          ਪੈ ਗਈ ਸ਼ਾਮ ਤੋਂ ਲੋਰ ਸਤਾਉਣ ਲੱਗਾ।

ਜਾਗੋ ਤੁਰੀ ਤਾਂ ਪਕੜ ਬੰਦੂਕ ਲਈ ਸੀ,

ਠਾਹ-ਠਾਹ ਫਿਰ ਗੰਨ ਚਲਾਉਣ ਲੱਗਾ।

          ਪਿਆ ਚੀਕ-ਚਿਹਾੜਾ ਤਾਂ ਸੁਰਤ ਹੋਈ,

          ਅੱਖਾਂ ਮੂਹਰੇ ਹਨੇਰਾ ਸੀ ਆਉਣ ਲੱਗਾ।

                   ਆਪਣੀ ਬੇਟੀ ਦਾ ਕਰਨ ਵਿਆਹ ਲੱਗਾ,

                   ਕੁੜੀ ਗਵਾਂਢੀ ਪਰਵਾਰ ਦੀ ਮਾਰ ਬੈਠਾ।

                   ਭਰਦੀ ਆਪਣੀ ਕੁੜੀ ਵੀ ਹੋਊ ਹਾਉਕਾ,

                   ਇਹ ਕੀ ਬਾਬਲਾ ਕਹਿਰ ਗੁਜ਼ਾਰ ਬੈਠਾ।

                                                -ਤੀਸ ਮਾਰ ਖਾਂ