ਅੱਜ-ਨਾਮਾ

ਆ ਗਈ ਖਬਰ ਕਿ ਫੇਰ ਕਸ਼ਮੀਰ ਅੰਦਰ,

ਰਾਜਸੀ ਆਗੂਆਂ ਵਿੱਚ ਪਈ ਖੜਕ ਮੀਆਂ।

        ਦਹਿਸ਼ਤਗਰਦਾਂ ਦੇ ਨਾਲ ਤਾਂ ਫੌਜ ਲੜਦੀ,

        ਅੱਗ ਅਸੈਂਬਲੀ ਵਿੱਚ ਪਈ ਭੜਕ ਮੀਆਂ।

ਮੱਧਮ ਸੁਰਾਂ ਵਿੱਚ ਬੋਲਿਆ ਕੋਈ ਨਹੀਂਉਂ,

ਸਭ ਹੀ ਬੱਦਲਾਂ ਵਾਂਗ ਰਹੇ ਕੜਕ ਮੀਆਂ।

        ਹਰ ਕੋਈ ਏਦਾਂ ਹੀ ਰਿਹਾ ਸੀ ਬੋਲ ਜਿੱਦਾਂ,

        ਕੱਢ ਕੇ ਛੱਡਣੀ ਸਾਰੀ ਹੁਣ ਕੜਕ ਮੀਆਂ।

                ਫਿਰ ਵੀ ਸਾਰੇ ਹੀ ਆਖਰ ਨੂੰ ਕਹਿਣ ਲੱਗਦੇ,

                ਚਾਹੁੰਦੇ ਅਸੀਂ ਕਸ਼ਮੀਰ ਵਿੱਚ ਅਮਨ ਮੀਆਂ।

                ਇਹਨਾਂ ਅਮਨ ਦਿਆਂ ਵੱਡਿਆਂ ਖਾਹਿਸ਼ਮੰਦਾਂ,

                ਕੀਤੀ ਨਰਕ ਪਈ ਵਾਦੀ-ਇ-ਚਮਨ ਮੀਆਂ।

                                        -ਤੀਸ ਮਾਰ ਖਾਂ