ਅੱਜ-ਨਾਮਾ

ਝੇੜਾ ਸ਼ਹਿਰ ਦੀ ਜੂਹ ਵਿੱਚ ਮੁੱਕਦਾ ਨਹੀਂ,

ਚੰਡੀਗੜ੍ਹ ਵਿੱਚ ਪਹੁੰਚ ਗਿਆ ਭੇੜ ਬੇਲੀ।

        ਇੱਕ ਕਾਕਾ ਵਿਧਾਇਕ ਆ ਕਾਂਗਰਸੀਆ,

        ਚੱਕਰੀ ਰਿਹਾ ਸਿਆਸਤ ਦੀ ਗੇੜ ਬੇਲੀ।

ਮੂਹਰੇ ਸਾਬਕ ਵਿਧਾਇਕ ਅਕਾਲੀਆਂ ਦਾ,

ਕਾਂਗਰਸ ਆਗੂਆਂ ਨਾਲ ਕੁਝ ਨੇੜ ਬੇਲੀ।

        ਵਧਿਆ ਝੇੜਾ ਇਹ ਸਿਰੇ ਨਾ ਕਿਸੇ ਲੱਗੇ,

        ਬਾਹਰੀ ਸੱਜਣ ਕੁਝ ਰਹੇ ਆ ਛੇੜ ਬੇਲੀ।

                ਜ਼ੀਰੇ ਅੰਦਰ ਸੀ ਪਹਿਲਾਂ ਸ਼ਰੀਕ-ਆਢਾ,

                ਬਾਹਰੀ ਲੋਕਾਂ ਦਾ ਪਿਆ ਨਾ ਵਾਹ ਬੇਲੀ।

                ਹੁਣ ਤਾਂ ਸਾਰਾ ਪੰਜਾਬ ਪਿਆ ਕਹੀ ਜਾਵੇ,

                ਲੋਈ ਸ਼ਰਮ ਦੀ ਦੋਵਾਂ ਲਈ ਲਾਹ ਬੇਲੀ।    

                                                -ਤੀਸ ਮਾਰ ਖਾਂ