ਅੱਜ-ਨਾਮਾ

ਸਖਤੀ ਬਹੁਤ ਹੈ ਕੇਂਦਰ ਸਰਕਾਰ ਕਹਿੰਦੀ,

ਕਹਿੰਦੀ ਦੇਣੀ ਨਹੀਂ ਕਦੇ ਵੀ ਢਿੱਲ ਮੀਆਂ।

        ਕੱਸਣਾ ਸਖਤ ਸਿ਼ਕੰਜਾ ਹੁਣ ਇਸ ਤਰ੍ਹਾਂ ਦਾ,

        ਦਹਿਸ਼ਤਗਰਦ ਨਹੀਂ ਸਕਣਗੇ ਹਿੱਲ ਮੀਆਂ।

ਢਾਹ ਲਾਉਣ ਲਈ ਪਾਕਿ ਦੀ ਫੌਜ ਓਧਰ,

ਲਾਉਂਦੀ ਪਈ ਸਭ ਤਾਣ ਤੇ ਟਿੱਲ ਮੀਆ।

        ਕਰ ਕੇ ਮਾਰ ਤੇ ਜਾਂਦੇ ਨੇ ਖਿਸਕ ਦੁਸ਼ਮਣ,

        ਪਿੱਛੋਂ ਚੌਕਸੀ ਦੀ ਲਹਿ ਜਾਏ ਛਿੱਲ ਮੀਆਂ।

                ਸਾਲਾਂ ਕਈਆਂ ਦਾ ਕੀਤਾ ਪਿਆ ਬੰਦ ਦੋਸ਼ੀ,

                ਛੁਡਾ ਕੇ ਨਿਕਲ ਗਏ ਉਹ ਸੀ ਕੱਲ੍ਹ ਮੀਆਂ।

                ਗੱਲੀਂ ਵਾਰੇ ਨਹੀਂ ਕਿਸੇ ਨੂੰ ਆਉਣ ਦੇਈਏ,

                ਦਹਿਸ਼ਤਗਰਦੀ ਨੂੰ ਪਵੇ ਨਹੀਂ ਠੱਲ੍ਹ ਮੀਆਂ।

                                                -ਤੀਸ ਮਾਰ ਖਾਂ