ਅੱਜ-ਨਾਮਾ

ਸਾਲ ਇੱਕ ਪੰਜਾਬ ਵਿੱਚ ਗੁਜ਼ਰਿਆ ਨਹੀਂ,

ਗੁੰਡਾ ਟੈਕਸ ਦੀ ਬਾਹਲੀ ਸੀ ਖੱਪ ਮੀਆਂ।

        ਕੈਪਟਨ ਕਿਹਾ ਸੀ ਆਊ ਜਦ ਰਾਜ ਸਾਡਾ,

        ਗੁੰਡਾਗਰਦੀ ਇਹ ਹੋਊ ਫਿਰ ਠੱਪ ਮੀਆਂ।

ਸੜਕਾਂ ਉੱਪਰ ਹੈ ਜਿੱਦਾਂ ਦੀ ਧਾੜ ਘੁੰਮਦੀ,

ਪਟਾਰੀ ਅੰਦਰ ਇਹ ਪਾਊਂ ਮੈਂ ਸੱਪ ਮੀਆਂ।

        ਹਾਲੇ ਤੀਕਰ ਨਹੀਂ ਉਹ ਸਨ ਗਏ ਪਕੜੇ,

        ਅਗਲੇ ਨਿਕਲ ਆਏ ਘਾਊਂ-ਘੱਪ ਮੀਆਂ।

                ਬਠਿੰਡੇ ਅੰਦਰ ਜਲੂਸ ਜੋ ਨਿਕਲਿਆ ਈ,

                ਪੈ ਗਏ ਪੁੱਟਣੇ ਆਖਰ ਹਨ ਟੈਂਟ ਮੀਆਂ।

                ਲੋਕ ਕੇਵਲ ਬਠਿੰਡਾ ਨਹੀਂ ਸਾਫ ਚਾਹੁੰਦੇ,

                ਚਾਹੁੰਦੇ ਕੰਮ ਹੁਣ ਸੈਂਟ-ਪਰਸੈਂਟ ਮੀਆਂ।

                                                -ਤੀਸ ਮਾਰ ਖਾਂ