ਅੱਜ-ਨਾਮਾ

ਬੋਫੋਰਜ਼ ਤੋਪ ਦੀ ਫੇਰ ਹੁਣ ਖਬਰ ਆਈ,

ਲੱਗਣ ਵਾਲੀ ਇਹ ਜਾਂਚ ਹੈ ਸਿਰੇ ਮੀਆਂ।

        ਫਾਈਲਾਂ ਲੱਭੀਆਂ ਮੁਸ਼ਕਲ ਦੇ ਨਾਲ ਸੀ ਜੋ,

        ਕਿਧਰੇ ਫਾਈਲ ਨਾ ਫੇਰ ਹੁਣ ਗਿਰੇ ਮੀਆਂ।

ਲਾਇਆ ਜ਼ੋਰ ਹੈ ਕੇਂਦਰ ਨੇ ਸਿਖਰ ਵਾਲਾ,

ਨਹਿਰੂ ਕੋੜਮਾ ਏਹਦੇ ਵਿੱਚ ਘਿਰੇ ਮੀਆਂ।

        ਮੁੱਕਰਦੇ ਰਹਿੰਦੇ ਗਵਾਹ ਸੀ ਕਈ ਪਹਿਲਾਂ,

        ਐਤਕੀਂ ਇਨ੍ਹਾਂ`ਚੋ ਕੋਈ ਨਹੀਂ ਫਿਰੇ ਮੀਆਂ।

                ਸਾਰੀ ਭਾਜੜ ਜਿਹੀ ਉੱਨੀ ਦੇ ਸਾਲ ਤੀਕਰ,

                ਪੁਰਾਣੀ ਤੋਪ ਉਸ ਚੋਣ ਵਿੱਚ ਵਰਤਣੀ ਜੀ।

                ਲੰਘ ਗਈ ਚੋਣ ਤਾਂ ਕਿਸੇ ਵੀ ਪੁੱਛਣੀ ਨਹੀਂ,

                ਸਾਲ ਪੰਜ ਅਗਲੇ ਇਹ ਨਹੀਂ ਪਰਤਣੀ ਜੀ।

                                                -ਤੀਸ ਮਾਰ ਖਾਂ