ਅੱਜ-ਨਾਮਾ

ਲੀਡਰ ਗੈਂਗ ਸਨ ਵਰਤਦੇ ਰਹੇ ਜਿਹੜੇ,

ਫਸਦੇ ਔਖ ਦੇ ਵਿੱਚ ਹੁਣ ਜਾਣ ਮੀਆਂ।

        ਮਰ ਗਏ ਤਿੰਨ ਤਾਂ ਹੋਰ ਬਦਮਾਸ਼ ਸਾਰੇ,

        ਲੱਗੇ ਕਰਨ ਸਮੱਰਪਣ ਨੇ ਆਣ ਮੀਆਂ।

ਆਪਣੇ ਆਪ ਨੂੰ ਕਹੀ ਨਿਰਦੋਸ਼ ਜਾਂਦੇ,

ਕੱਢੀ ਆਗੂਆਂ ਦੀ ਜਾਂਦੇ ਕਾਣ ਮੀਆਂ।

        ਉਲਟੇ ਬਾਂਸ ਬਰੇਲੀ ਵੱਲ ਮੁੜਨ ਵਾਲਾ,

        ਸਾਬਤ ਲੱਗ ਪਿਆ ਹੋਣ ਅਖਾਣ ਮੀਆਂ।

                ਅੱਧੀ ਰਾਤ ਬਦਮਾਸ਼ਾਂ ਦੇ ਘਰੀਂ ਪਹੁੰਚਣ,

                ਪੈਰੀਂ ਹੱਥ ਬਦਮਾਸਾਂ ਦੇ ਲਾਉਣ ਲੀਡਰ।

                ਮੰਨ ਲੈ ਮਿੰਨਤ, ਤੂੰ ਲਵੀਂ ਨਾ ਨਾਂ ਸਾਡਾ,

                ਪਾ ਕੇ ਬਹੁੜੀਆਂ ਪਏ ਮਨਾਉਣ ਲੀਡਰ।

                                                -ਤੀਸ ਮਾਰ ਖਾਂ