ਅੱਜ-ਨਾਮਾ

ਚੋਣ-ਚੱਕਰ ਲੁਧਿਆਣੇ ਵਿੱਚ ਚੱਲਣੇ ਲਈ,

ਮਿਥੀ ਗਈ ਹੁਣ ਆਖਰ ਤਰੀਕ ਸੁਣਿਆ।

          ਮਿੱਤਰ ਕੱਲ੍ਹ ਦੇ ਆਪਸ ਵਿੱਚ ਫਸਣ ਵਾਲੇ,

          ਫਸਦਾ ਹੁੰਦਾ ਕੋਈ ਜਿਵੇਂ ਸ਼ਰੀਕ ਸੁਣਿਆ।

ਫੋਲਿਆ ਜਾਂਦਾ ਰਿਕਾਰਡ ਵੀ ਸੁਣੀਂਦਾ ਈ,

ਨੁਕਤਾ ਲੱਭਣ ਲਈ ਹਰ ਬਰੀਕ ਸੁਣਿਆ।

          ਟਿਕਟ ਵੇਲੇ ਕੁਝ ਪਲਟੀਆਂ ਲਾਉਣਗੇ ਈ,

          ਛੱਡ-ਛੱਡ ਜਾਣਗੇ ਨਾਮ-ਧਰੀਕ ਸੁਣਿਆ।

                   ਖਿੱਚੋਤਾਣ ਜਿਹੀ ਜਾਪ ਰਹੀ ਬਹੁਤ ਤਕੜੀ,

                   ਮਾੜੀ-ਚੰਗੀ ਦਾ ਲੋਕਾਂ ਨੂੰ ਸਹਿਮ ਸੁਣਿਆ।

                   ਘੋੜੇ-ਪਲਟਣਾਂ ਬੀੜਨ ਵੀ ਲੱਗ ਪਏ ਉਹ,

                   ਪੱਕਾ ਜਿੱਤ ਦਾ ਜਿਨ੍ਹਾਂ ਨੂੰ ਵਹਿਮ ਸੁਣਿਆ।

                                                          -ਤੀਸ ਮਾਰ ਖਾਂ