ਅੱਜ-ਨਾਮਾ

 

ਚਰਚਾ ਬਾਹਰ ਕਿ ਮਰੇ ਬਦਮਾਸ਼ ਜੋ ਵੀ,

ਧੋਖੇ ਨਾਲ ਉਹ ਦਿੱਤੇ ਹਨ ਮਾਰ ਮਿੱਤਰ।

        ਗੱਲਾਂ ਨਾਲ ਪਤਿਆਏ ਸਨ ਗਏ ਪਹਿਲਾਂ,

        ਸਮੱਰਪਣ ਵਾਸਤੇ ਹੋਏ ਤਿਆਰ ਮਿੱਤਰ।

ਪੁਲਸ ਆਖਦੀ ਏਦਾਂ ਦੀ ਗੱਲ ਹੈ ਨਹੀਂ,

ਹੁੰਦਾ ਝੂਠ ਇਹ ਸਾਰਾ ਪ੍ਰਚਾਰ ਮਿੱਤਰ।

        ਕਾਬੂ ਆਉਣ ਨਾ ਜਦੋਂ ਬਦਮਾਸ਼ ਫਿਰਦੇ,

        ਹੁੰਦੀ ਬਾਤ ਫਿਰ ਆਰ ਜਾਂ ਪਾਰ ਮਿੱਤਰ।

                ਕੋਈ ਨਾ ਜਾਣਦਾ ਠੀਕ ਆ ਧਿਰ ਕਿਹੜੀ,

                ਕਿਸ ਨੇ ਤੋਲਵੀਂ ਕਹੀ ਕੁਝ ਗੱਲ ਮਿੱਤਰ।

                ਸੱਚੀ-ਝੂਠੀ ਦੀ ਕਰਨ ਕਿਉਂ ਲੋਕ ਚਰਚਾ,

                ਨਿਰਪੱਖ ਲੋਕ, ਨਾ ਕਿਸੇ ਦੇ ਵੱਲ ਮਿੱਤਰ।

                                                -ਤੀਸ ਮਾਰ ਖਾਂ